ਤੁਸੀਂ ਸ਼ਾਇਦ ਆਪਣੀ ਜ਼ਿੰਦਗੀ ਵਿਚ ਨਾਵਲ ਜਾਂ ਕਹਾਣੀਆਂ ਦੀਆਂ ਕੁਝ ਕਿਤਾਬਾਂ ਦੇਖੀਆਂ ਜਾਂ ਪੜ੍ਹੀਆਂ ਹੋਣਗੀਆਂ ਜਿਨ੍ਹਾਂ ਨੇ ਤੁਹਾਡੀ ਸ਼ਖ਼ਸੀਅਤ ਨੂੰ ਟੁੰਬਿਆ ਹੋਵੇ ਜਾਂ ਸ਼ਾਇਦ ਨਾ ਟੁੰਬਿਆ ਹੋਵੋ। ਪਰ, ਇਹ ਗੱਲ ਪੱਥਰ ʼਤੇ ਲਕੀਰ ਹੈ ਕਿ ਇਹ ਕਿਤਾਬ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਟੁੰਬੇਗੀ! ਅਜਿਹੀ ਕਿਤਾਬ ਨੂੰ ਜ਼ਿੰਦਗੀ ਵਿਚ ਇਕ ਵਾਰ ਹੱਥ ਵਿਚ ਫੜਨਾ ਤੇ ਪੜ੍ਹਨਾ ਸਾਡੇ ਵਰਗੇ ਨਿਮਾਣਿਆਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਹ ਕਿਤਾਬ ਇਕ ਕਮਾਲ ਦੇ ਵਿਅਕਤੀ ਦੀ ਜੀਵਨੀ ਦਰਸਾਉਂਦੀ ਹੈ। ਇਹ ਕਿਤਾਬ ਇੱਕ ਅਜਿਹੇ ਵਿਅਕਤੀ ਬਾਰੇ ਹੈ ਜਿਸ ਨੇ ਜੀਵਨ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਦੇ ਇਕ ਪਿੰਡ ਦੇ ਬਹੁਤ ਹੀ ਸਾਧਾਰਣ ਬੰਦੇ ਦੇ ਰੂਪ ਵਿਚ ਕੀਤੀ ਸੀ, ਪਰ ਅੱਗੇ ਚੱਲ ਕੇ ਉਹ ਆਸਮਾਨ ਦੀ ਉਚਾਈਆਂ ਨੂੰ ਛੂਹ ਗਿਆ। ਉਹ ਆਪਣੇ ਘਰ, ਪਿੰਡ ਦੇ ਖੇਤਾਂ, ਅੱਠ ਭੈਣਾਂ, ਹਾਣੀਆਂ, ਮਾਤਾ-ਪਿਤਾ ਅਤੇ ਆਲੇ ਦੁਆਲੇ ਦੇ ਪਿੰਡਾਂ ਨਾਲ ਅੰਤ ਦਾ ਪਿਆਰ ਕਰਦਾ ਹੈ। ਉਹ ਹਰ ਚੀਜ਼ ਦੀ ਪ੍ਰਫੁੱਲਤਾ ਲੋੜਦਾ ਸੀ, ਪਰ ਉਸ ਦੇ ਰਾਹ ਦਾ ਰੋੜਾ ਸੀ ਸ੍ਰੋਤਾਂ ਦਾ ਹੀਣਾ ਹੋਣਾ। ਉਸ ਦੀਆਂ ਆਪਣੀਆਂ ਅਭਿਲਾਸ਼ਾਵਾਂ ਸਨ। ਆਪਣੇ ਪਰਿਵਾਰ ਦੀ ਮਨਸ਼ਾ ਦੇ ਉਲਟ, ਉਸ ਨੇ ਕਾਲਜ ਤੋਂ ਕਿਨਾਰਾ ਕਰ ਲਿਆ ਅਤੇ ਪੈਸਾ ਕਮਾਉਣ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਖ਼ਾਤਰ ਕੈਨੇਡਾ ਜਾਣ ਦਾ ਇਰਾਦਾ ਕੀਤਾ। ਉਹ ਸਫ਼ਲਤਾ ਦੀ ਚੋਟੀ 'ਤੇ ਪਹੁੰਚਿਆ ਅਤੇ ਅਣਥੱਕ ਮਿਹਨਤ ਕਰ ਕੇ ਅਤੇ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਉਸ ਨੇ ਆਪਣੇ ਕਾਰੋਬਾਰ ਦਾ ਬੁਲੰਦ ਸਾਮਰਾਜ ਖੜ੍ਹਾ ਕੀਤਾ। ਪੰਜਾਬੀਅਤ ਇਸ ਕਮਾਲ ਦੇ ਸ਼ਖ਼ਸ ਦੇ ਸਾਹਾਂ ਵਿਚ ਵੱਸਦੀ ਹੈ। ਉਹ ਮੰਦਭਾਗੇ ਲੋੜਵੰਦ ਲੋਕਾਂ ਨੂੰ ਮਿਲਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤਕ ਸਫ਼ਰ ਕਰਦਾ ਹੈ। ਭੋਜਨ, ਪੈਸਾ ਅਤੇ ਸਭ ਤੋਂ ਵੱਧ ਮੁਹੱਬਤ ਦੀ ਵਰਤੋਂ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਨਿਮਾਣਿਆਂ, ਯਾਨੀ ਅੰਤਾਂ ਦੀ ਗ਼ਰੀਬੀ ਸਹੇੜ ਰਹੇ ਲੋਕਾਂ ਨੂੰ ਖਿੰਡਾਉਣ ਲਈ ਕੀਤੀ ਜਾਂਦੀ ਹੈ। ਉਹ ਸਮੁੱਚੀ ਮਨੁੱਖਤਾ ਲਈ ਪਿਆਰ ਦਾ ਸੋਮਾ ਹੈ। ਸਿਰਫ਼ ਇਸ ਕਿਤਾਬ ਵਿਚ ਉਸ ਦੇ ਬਾਰੇ ਪੜ੍ਹਨ ਨਾਲ ਹੀ ਤੁਹਾਨੂੰ ਪ੍ਰੇਰਣਾ ਮਿਲੇਗੀ ਕਿ ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਕ ਬਿਹਤਰ ਇਨਸਾਨ ਬਣੋ ਅਤੇ ਰੱਜੇ-ਪੁੱਜੇ ਮਰਨ ਦੀ ਬਜਾਇ ਰੱਜਿਆ-ਪੁੱਜਿਆ ਜੀਵਨ ਜੀਓ...